Sikh Chajj Koi Yaar Manawan Da

Makke gayan gal mukdi naahi
Bhavein sau sau jumme pad aayiye
Ganga gayan gal mukdi naahi
Bhavein sau sau gote khayiye
Gaya gayan gal mukdi naahi
Bhavein sau sau pand padhayiye
"Bulleh Shah" gal tayiyon mukdi
Jadon main nu dilon gawayiye
=========================================
ਮੱਕੇ ਗਿਆ ਗਲ ਮੁਕਦੀ ਨਾਹੀ 
ਭਾਵੇਂ ਸੌ-ਸੌ ਜੂਮੇ ਪੜ ਆਯਿਏ 
ਗੰਗਾ ਗਿਆ ਗਲ ਮੁਕਦੀ ਨਾਹੀ 
ਭਾਵੇਂ ਸੌ-ਸੌ ਗੋਤੇ ਖਾਯਿਏ 
ਗਯਾ ਗਿਆ ਗਲ ਮੁਕਦੀ ਨਾਹੀ 
ਭਾਵੇਂ ਸੌ-ਸੌ ਪੰਡ ਪੜਾਈਏ 
"ਬੁੱਲੇ ਸ਼ਾਹ" ਗਲ ਤਾਈਯੋ ਮੁਕਦੀ 
ਜਦੋਂ ਮੈਂ ਨੂ ਦਿਲੋਂ ਗਾਵਾਯਿਏ 
=========================================

Naa main puja paath jo kiti
Naa main ganga nahya
Na main panj namaazan padiyan
Te na tasba khadkaya
Na main tiho roze rakhe
Te na main chilla kamaya
"Bulleh Shah" nu murshid milleya
Ohne evein jaa bakshaya
=========================================
ਨਾ ਮੈਂ ਪੂਜਾ ਪਾਠ ਜੋ ਕੀਤੀ 
ਨਾ ਮੈਂ ਗੰਗਾ ਨਹਾਏਆ 
ਨਾ ਮੈਂ ਪੰਜ ਨਮਾਜ਼ਾਂ ਪੜੀਆ
ਤੇ ਨਾ ਤਸਬਾ ਖੜਕਾਇਆ 
ਨਾ ਮੈਂ ਤਿਹੋ ਰੋਜ਼ੇ ਰਖੇ 
ਤੇ ਨਾ ਮੈਂ ਚਿੱਲਾ ਕਮਾਇਆ 
"ਬੁੱਲੇ ਸ਼ਾਹ" ਨੂ ਮੁਰਸਿਦ ਮਿਲਿਆ 
ਓਹਨੇ ਇਵੇਂ ਜਾ ਬਕਸ਼ਾਏਆ 
=========================================

Je Chaah Hai Dil Neho Laawan Da
Sikh Chajj Koi Yaar Manawan Da
=========================================
"ਜੇ ਚਾਅ ਹੈ ਦਿਲ ਨੂ ਲਾਵਣ ਦਾ 
ਸਿਖ ਚੱਜ ਕੋਈ ਯਾਰ ਮਨਾਵਣ ਦਾ"

=========================================

Ek kutta dar dar phire te dar dar dur dur howe
Je ik dar da ho ke bai je kanu dur dur howe
=========================================
ਏਹ ਕੁੱਤਾ ਦਰ-ਦਰ ਫਿਰੇ ਤੇ ਦਰ-ਦਰ ਦੁਰ-ਦੁਰ ਹੋਵੇ 
ਜੇ ਇਕ ਦਰ ਦਾ ਹੋ ਕੇ ਬਹੇ ਜੇ ਕਾਨੁ ਦੁਰ-ਦੁਰ ਹੋਵੇ 
=========================================

Haji talab je kare ibaadat kade na bane namaazi
Jad tak ishq na hosi dil vich rabb na hosi raazi
Na bann momin na ban kaafir na pandit na kaazi
"Bulleh Shah" ik yaar bana lai laa ke dil di baazi
=========================================
ਹਾਜੀ ਤਲਬ ਜੇ ਕਰੇ ਇਬਾਦਤ ਕਦੇ ਨਾ ਬਣੇ ਨਮਾਜ਼ੀ 
ਜਦ ਤਕ ਇਸ਼ਕ਼ ਨਾ ਹੋਸੀ ਦਿਲ ਵਿਚ ਰੱਬ ਨਾ ਹੋਸੀ ਰਾਜ਼ੀ 
ਨਾ ਬਣ ਮੋਮਿਨ ਨਾ ਬਣ ਕਾਫ਼ਿਰ ਨਾ ਪੰਡਿਤ ਨਾ ਕਾਜ਼ੀ 
"ਬੁੱਲੇ ਸ਼ਾਹ" ਇਕ ਯਾਰ ਬਣਾ ਲੈ ਲਾ ਕੇ ਦਿਲ ਦੀ ਬਾਜ਼ੀ
=========================================

Sir te topi te niyat khoti
Lehna ki topi sir dhar ke
Tasbi phiri par dil na phireya
Lehna ki tasbi hath phar ke
Chille kite par rabb na mileya
Lehna ki chillleyan vich wad ke
Ve "Bulleya" jaag bina dudh nayi jamda
Bhavein laal howe kad kad ke
=========================================
ਸਿਰ ਤੇ ਟੋਪੀ ਤੇ ਨਿਯਤ ਖੋਟੀ 
ਲੇਣਾ ਕੀ ਟੋਪੀ ਸਿਰ ਧਰ ਕੇ 
ਤਸਬੀ ਫਿਰੀ ਪਰ ਦਿਲ ਨਾ ਫਿਰੇਆ 
ਲੇਣਾ ਕੀ ਤਸਬੀ ਹਥ ਫੜ ਕੇ 
ਚਿੱਲੇ ਕੀਤੇ ਪਰ ਰੱਬ ਨਾ ਮਿਲੀਆ 
ਲੇਣਾ ਕੀ ਚਿੱਲੇਆ ਵਿਚ ਵੜ ਕੇ 
ਵੇ "ਬੁੱਲੇਆ" ਜਾਗ ਬਿਨਾ ਦੁਧ ਨੀ ਜਮਦਾ 
ਭਾਵੇਂ ਲਾਲ ਹੋਵੇ ਕੜ-ਕੜ ਕੇ
=========================================

Raati jaagein te sheikh sadavein
Par raat nu jaagan kutte tain ti utte
Raati bhaukanon bas na karde
Phir jaa charan vich sutte
Khasam da buha mool na chad de
Bhavein maare sau sau jutte
"Bulleh Shah" uth yaar mana lai
Nahi te baazi lai gaye kutte
=========================================
ਰਾਤੀ ਜਾਗੇਂ ਤੇ ਸ਼ੇਖ ਸਦਾਵੇਂ 
ਪਰ ਰਾਤ ਨੂ ਜਾਗਨ ਕੁੱਤੇ ਤੈਂ ਤੀ ਉੱਤੇ 
ਰਾਤੀ ਭੌਕਨੋੰ ਬਸ ਨਾ ਕਰਦੇ 
ਫਿਰ ਜਾ ਚਾਰਾਂ ਵਿਚ ਸੁੱਤੇ ਤੈਂ ਤੀ ਉੱਤੇ
ਖ਼ਸਮ ਦਾ ਬੂਹਾ ਮੂਲ ਨਾ ਛਡ ਦੇ 
ਭਾਵੇਂ ਮਾਰੇ ਸੌ-ਸੌ ਜੁੱਤੇ ਤੈਂ ਤੀ ਉੱਤੇ
"ਬੁੱਲੇ ਸ਼ਾਹ" ਉਠ ਯਾਰ ਮਨਾ ਲੈ 
ਨਹੀ ਤੇ ਬਾਜ਼ੀ ਲੈ ਗਏ ਕੁੱਤੇ ਤੈਂ ਤੀ ਉੱਤੇ
=========================================

Je tu deed yaar di karni
Chadd guthi qaid mazhab di
"Bulleh Shah" tainu murshid mil paye
Ohnu samjhin soorat rabb di
=========================================
ਜੇ ਤੂ ਦੀਦ ਯਾਰ ਦੀ ਕਰਨੀ 
ਛਡ ਗੁਥੀ ਕ਼ੈਦ ਮਜ਼ਹਬ ਦੀ 
"ਬੁੱਲੇ ਸ਼ਾਹ" ਤੈਨੂ ਮੁਰਸ਼ਿਦ ਮਿਲ ਪਏ
ਓਹਨੁ ਸਮਝੀਂ ਸੂਰਤ ਰੱਬ ਦੀ
=========================================

pad pad aalam faazil hoya
kadde apne aap nu padeya i nahi
ja ja wad da mandir masitan
kadde apne andar tu waddeya i nahi
evein roz shaitaan naal lad dan
kadde nafas apne naal ladeya i nahi
"Bulleh Shah" aasmani ud diyan phardan
jehda ghar baitha ohnu phareya hi nahi
=========================================
ਪੜ-ਪੜ ਆਲਮ ਫਾਜ਼ਿਲ ਹੋਏਓ
ਕੱਦੇ ਆਪਣੇ ਆਪ ਨੂ ਪੜੇਆ ਈ ਨੀ 
ਜਾ ਜਾ ਵੜ ਦਾ ਮੰਦਿਰ ਮਸੀਤਾਂ 
ਕੱਦੇ ਆਪਣੇ ਅੰਦਰ ਤੂ ਵੜੇਆ ਈ ਨੀ 
ਇਵੇਂ ਰੋਜ਼ ਸ਼ੈਤਾਨ ਨਾਲ ਲੜ ਦਾ
ਕੱਦੇ ਨਫ਼ਸ ਆਪਣੇ ਨਾਲ ਲੜੇਆ ਈ ਨੀ 
"ਬੁੱਲੇ ਸ਼ਾਹ" ਆਸਮਾਨੀ ਉਡ ਦੀਆ ਫੜਦਾ 
ਜੇਹੜਾ ਘਰ ਬੇਠਾ ਓਹਨੁ ਫੜੇਆ ਈ ਨੀ
=========================================

mankeyan de naal nirmann howe
mann da manka sunn sunn rowe
mann di maala rumz pirowe
jehda vich masit de behnda e
=========================================
ਮੰਕੇਯਾਂ ਦੇ ਨਾਲ ਨਿਰ੍ਮੰਨ ਹੋਵੇ 
ਮੰਨ ਦਾ ਮੰਨਕਾ ਸੁੰਨ ਸੁੰਨ ਰੋਵੇ 
ਮੰਨ ਦੀ ਮਾਲਾ ਰੁਮਜ਼ ਪਿਰੋਵੇ 
ਜੇਹੜਾ ਵਿਚ ਮਸੀਤ ਦੇ ਬੇਹ੍ਨ੍ਦਾ ਏ 
=========================================

"Bulle" nu loki mattu dende
"Bulleya" aa beh ja vich masiti
vich masitan ki kujh hunda
je dilon namaaz na niti
bahron paak kite ki howe
je andaron rahi paliti
bina kaamil murshid Bulleya
avein gayi ibaadat kiti
=========================================
ਬੁੱਲੇ ਨੂ ਲੋਕੀ ਮੱਤਾ ਦਿੰਦੇ 
ਬੁੱਲੇਆ ਆ ਬੇਹ ਜਾ ਵਿਚ ਮਸੀਤਿ 
ਵਿਚ ਮਸੀਤਾਂ ਕੀ ਕੁਝ ਹੁੰਦਾ 
ਜੇ ਦਿਲੋਂ ਨਮਾਜ਼ ਨਾ ਨੀਤੀ 
ਬਾਹਰੋਂ ਪਾਕ ਕੀਤੇ ਕੀ ਹੋਵੇ 
ਜੇ ਅੰਦਰੋਂ ਰਹੀ ਪਲੀਤੀ 
ਬਿਨਾ ਕਾਮਿਲ ਮੁਰਸ਼ਿਦ ਬੁੱਲੇਆ
ਐਵੇਂ ਗਈ ਇਬਾਦਤ ਕੀਤੀ
=========================================

Baahron dhoye lattan gode
Andare rahi paliti
Kanna nu hath lai pehle
Phir namaaz tain niti
Tera dil khadawe munde kuriyan
Sajde karein masiti
Duniyadaara rabb de naal vi
Chaar sau vi tain kiti
=========================================
ਬਾਹਰੋਂ ਧੋਏ ਲੱਤਾਂ ਗੋਡੇ 
ਅੰਦਰੇ ਰਹੀ ਪਲੀਤੀ 
ਕੰਨਾ ਨੂ ਹਥ ਲਾਏ ਪਹਲੇ
ਫਿਰ ਨਮਾਜ਼ ਤੈ ਨੀਤੀ 
ਤੇਰਾ ਦਿਲ ਖਾਡਾਵੇ ਮੁੰਡੇ ਕੁੜੀਆ 
ਸਜਦੇ ਕਰੇ ਮਸੀਤਿ 
ਦੁਨਿਆ ਦਾਰਾ ਰੱਬ ਦੇ ਨਾਲ ਵੀ 
ਚਾਰ-ਸੌ-ਵੀ ਤੇ ਕੀਤੀ
=========================================

duniya de rajle sajre ne
tu kulli paa lai ik paase
masjid vich phirke baazi e
sakh nu khiska lai ik paase
Bulleh Shah zamaana shehri e
anhad wal manzil gehri e
tere vich hi tera wairi e
beh ke samjhaa lai ik paase
=========================================
ਦੁਨਿਆ ਦੇ ਰਜਲੇ ਸਜਰੇ ਨੇ 
ਤੂ ਕੁੱਲੀ ਪਾ ਲੈ ਇਕ ਪਾਸੇ 
ਮਸਜਿਦ ਵਿਚ ਫਿਰਕੇ ਬਾਜ਼ੀ ਏ 
ਸਾਖ ਨੂ ਖਿਸਕਾ ਲੈ ਇਕ ਪਾਸੇ 
"ਬੁੱਲੇ ਸ਼ਾਹ" ਜ਼ਮਾਨਾ ਸ਼ੇਹਰੀ ਏ 
ਅਨਹਦ ਵਾਲ ਮੰਜਿਲ ਗੇਹਰੀ ਏ 
ਤੇਰੇ ਵਿਚ ਹੀ ਤੇਰਾ ਵੈਰੀ ਏ 
ਬੇਹ ਕੇ ਸਮਝਾ ਲੈ ਇਕ ਪਾਸੇ 
=========================================

ik lota te ik masalla
qadir bann gaya kam sawalaa
do dhaiyan da labh gaya allah
te ikrand sunabi kehnda e
=========================================
ਇਕ ਲੋਟਾ ਤੇ ਇਕ ਮਸਾਲਾ
ਕਾਦਿਰ ਬਣਨ ਗਯਾ ਕਾਮ ਸਵਾਲਾ 
ਦੋ ਧਿਯਾਂ ਦਾ ਲਾਭ ਗਯਾ ਅੱਲਾ
ਤੇ ਇਕ੍ਰੰਦ ਸੁਨਾਬੀ ਕਹੰਦਾ ਏ 
=========================================

mann andar jot jaga lai tun
yaari naal sajan de laa lai tun
eho raah hai rabb nu pawanda
sikh chajj koi yaar manawan da
=========================================
ਮੰਨ ਅੰਦਰ ਜੋਤ ਜਗਾ ਲੈ ਤੂ 
ਯਾਰੀ ਨਾਲ ਸਾਜਨ ਦੇ ਲਾ ਲੈ ਤੂ 
ਏਹੋ ਰਾਹ ਹੈ ਰੱਬ ਨੂ ਪਾਵਨ ਦਾ 
ਸਿਖ ਚੱਜ ਕੋਈ ਯਾਰ ਮਨਾਵਣ ਦਾ
=========================================

gum apne aap ch hoja tun
ohnu labna e khud khoja tun
chchadd veham khayaal dhudawan da
sikh chajj koi yaar manawan da
=========================================
ਗੁਮ ਆਪਣੇ ਆਪ ਚ ਹੋਜਾ ਤੂ 
ਓਹਨੁ ਲਭਣਾ ਏ ਖੁਦ ਖੋਜਾ ਤੂ 
ਛਡ ਵੇਹਮ ਖਿਆਲ ਧੁਡਾਵਾਂ ਦਾ 
ਸਿਖ ਚੱਜ ਕੋਈ ਯਾਰ ਮਨਾਵਣ ਦਾ 
=========================================

chuk ghunghat sharm hijaabon tun
chchadd zarf te phook kitaban nu
ethe kam ni padhan padhaawan da
sikh chajj koi yaar manaawan da
=========================================
ਚੁਕ ਘੁੰਘਟ ਸ਼ਰਮ ਹਿਜਾਬਾ ਤੂ 
ਛਡ ਜ਼ਰਫ਼ ਤੇ ਫੂਕ ਕਿਤਾਬਾ ਨੂ 
ਇਥੇ ਕਾਮ ਨੀ ਪੜ੍ਹਨ ਪੜਾਵਾਂਨ ਦਾ 
ਸਿਖ ਚੱਜ ਕੋਈ ਯਾਰ ਮਨਾਵਣ ਦਾ
=========================================

"Bulleh Shah" e raaz anokha e
gal chchoti par mul chokha e
ethe kam nahi akal dhudhawan da
sikh chajj koi yaar manawan da

sikh chajj koi yaar manawan da
sikh chajj koi yaar manawan da
=========================================
"ਬੁੱਲੇ ਸ਼ਾਹ" ਏ ਰਾਜ਼ ਅਨੋਖਾ ਏ 
ਗਲ ਛੋਟੀ ਪਰ ਮੁੱਲ ਚੋਖਾ ਏ 
ਇਥੇ ਕਾਮ ਨਹੀ ਅਕਲ ਧੁੜਾਵੰਨ ਦਾ 
ਸਿਖ ਚੱਜ ਕੋਈ ਯਾਰ ਮਨਾਵਣ ਦਾ

ਸਿਖ ਚੱਜ ਕੋਈ ਯਾਰ ਮਨਾਵਣ ਦਾ
ਸਿਖ ਚੱਜ ਕੋਈ ਯਾਰ ਮਨਾਵਣ ਦਾ
=========================================