Ravidas Guru Ravidas Guru

"Ravidas" Bhagwaan da roop le ke
aaya jgg de dukh niwaarne nu
ghote khaandi sansaar di aap bedi
bhag sagaro paar utaarne nu
ueech neech da fark mitan khatir 
Ravidas insaaf da pakad damin
kasmo rabb di rabb da roop le ke
aaya satguru sach satkaarne nu...


"ਰਵਿਦਾਸ" ਭਗਵਾਨ ਦਾ ਰੂਪ ਲੈ ਕੇ 
ਆਇਆ ਜੱਗ ਦੇ ਦੁਖ ਨਿਵਾਰਨੇ ਨੂ 
ਗੋਤੇ ਖਾਂਦੀ ਸੰਸਾਰ ਦੀ ਆਪ ਬੇੜੀ 
ਭਵ ਸਾਗਰੋ ਪਾਰ ਉਤਾਰਨੇ ਨੂ 
ਊਚ-ਨੀਚ ਦਾ ਫ਼ਰਕ ਮਿਟਾਣ ਖਾਤਿਰ 
"ਰਵਿਦਾਸ" ਇਨਸਾਫ਼ ਦਾ ਪਕੜ ਦਾਮਿਨ 
ਕਸਮੋ ਰੱਬ ਦੀ ਰੱਬ ਦਾ ਰੂਪ ਲੈ ਕੇ 
ਆਇਆ ਸਤਿਗੁਰੂ ਸਚ ਸਤਕਾਰਨੇ ਨੂ

Ravidas Guru Ravidas Guru...
Ravidas Guru Ravidas Guru...


ਰਵਿਦਾਸ ਗੁਰੂ ਰਵਿਦਾਸ ਗੁਰੂ... 
ਰਵਿਦਾਸ ਗੁਰੂ ਰਵਿਦਾਸ ਗੁਰੂ...



dukhia di sun ardaas guru 
kar puri sab di aas guru

ਦੁਖੀਆ ਦੀ ਸੁਣ ਅਰਦਾਸ ਗੁਰੂ 
ਕਰ ਪੂਰੀ ਸਭ ਦੀ ਆਸ ਗੁਰੂ


Ravidas Guru Ravidas Guru...
Ravidas Guru Ravidas Guru...

ਰਵਿਦਾਸ ਗੁਰੂ ਰਵਿਦਾਸ ਗੁਰੂ... 
ਰਵਿਦਾਸ ਗੁਰੂ ਰਵਿਦਾਸ ਗੁਰੂ...




kite rajaya anni paai si, har paase machi duhaai si 
kite kambdi pai khudai si, kite jaan lba te aai si
insaan si dushman insaan da, har dil wich peed sawai si
pandita diya puthia reeta ne , sago hor jawati laai si
oh daur si jalim kehra da, meeh warya paya c jehra da
Amrit da waani naal jdo, si sab di bujai pyaas guru...

ਕੀਤੇ ਰਾਜੇਆ ਅੰਨੀ ਪਈ ਸੀ , ਹਰ ਪਾਸੇ ਮਚੀ ਦੁਹਾਈ ਸੀ 
ਕੀਤੇ ਕੰਬਦੀ ਪਈ ਖੁਦਾਈ ਸੀ , ਕੀਤੇ ਜਾਨ ਲਬਾ ਤੇ ਆਈ ਸੀ 
ਇਨਸਾਨ ਸੀ ਦੁਸ਼ਮਨ ਇਨਸਾਨ ਦਾ , ਹਰ ਦਿਲ ਵਿਚ ਪੀੜ ਸਵਾਈ ਸੀ 
ਪੰਡਿਤਾ ਦੀਆ ਪੁਠੀਆ ਰੀਤਾ ਨੇ , ਸਗੋ ਹੋਰ ਜਵਾਤੀ ਲਾਈ ਸੀ 
ਓਹ ਦੌਰ ਸੀ ਜਾਲਿਮ ਕੇਹਰਾ ਦਾ , ਮੀਹ ਵਰਇਆ ਪਇਆ ਸੀ ਜ਼ੇਹਰਾ ਦਾ 
ਅਮ੍ਰਿਤ ਦਾ ਵਾਣੀ ਨਾਲ ਜਦੋ , ਸੀ ਸਭ ਦੀ ਬੁਜਾਈ ਪਿਆਸ ਗੁਰੂ


Ravidas Guru Ravidas Guru...
Ravidas Guru Ravidas Guru...

ਰਵਿਦਾਸ ਗੁਰੂ ਰਵਿਦਾਸ ਗੁਰੂ... 
ਰਵਿਦਾਸ ਗੁਰੂ ਰਵਿਦਾਸ ਗੁਰੂ...



eh raja ki te parja ki, hdd bandi waala darja ki
eh mandir ki te masjid ki, eh pooja ki te sharda ki
bhla es khuda di dharti te, bandiya da jhutha kabja ki
sabh os khuda de bande ne, eh wdda ki te chhota ki
eh dharm karam da jhaghda ki, eh deen dharam da jhaghda ki
hai rajak sab da raakha ek, nukta samjaaya khaas guru...

ਇਹ ਰਾਜਾ ਕੀ ਤੇ ਪਰਜਾ ਕੀ , ਹੱਦ ਬੰਦੀ ਵਾਲਾ ਦਰਜਾ ਕੀ 
ਇਹ ਮੰਦਿਰ ਕੀ ਤੇ ਮਸਜਿਦ ਕੀ, ਇਹ ਪੂਜਾ ਕੀ ਤੇ ਸ਼ਰਦਾ ਕੀ 
ਭਲਾ ਏਸ ਖੁਦਾ ਦੀ ਧਰਤੀ ਤੇ , ਬੰਦੇਆ ਦਾ ਝੂਠਾ ਕਬਜਾ ਕੀ 
ਸਭ ਓਸ ਖੁਦਾ ਦੇ ਬੰਦੇ ਨੇ , ਏ ਵੱਡਾ ਕੀ ਤੇ ਛੋਟਾ ਕੀ 
ਏ ਧਰਮ ਕਰਮ ਦਾ ਝਗ੍ਹੜਾ ਕੀ , ਏ ਦੀਨ ਧਰਮ ਦਾ ਝਗ੍ਹੜਾ ਕੀ 
ਹੈ ਰਾਜਕ ਸਭ ਦਾ ਰਾਖਾ ਇਕ, ਨੁਕਤਾ ਸਮਝਾਇਆ ਖਾਸ ਗੁਰੂ


Ravidas Guru Ravidas Guru...
Ravidas Guru Ravidas Guru...


ਰਵਿਦਾਸ ਗੁਰੂ ਰਵਿਦਾਸ ਗੁਰੂ... 
ਰਵਿਦਾਸ ਗੁਰੂ ਰਵਿਦਾਸ ਗੁਰੂ...





us daur di ajab kahani si, har paase daur shetaani si
hakk sach de kalme di kidre , na kadar kise ne jaani si
sab kojiya rasma bhrma di , "Ravidas" ne rmj pehchaani si
har bhajan dila wich dard bhre, koi "Meera" sur di raani si
oh re-bhar kamil akmal si, dil ander na koi wal chhal si
inj hoka de sacheaai da , sab kite kaaraj raas guru...

ਉਸ ਦੌਰ ਦੀ ਅਜਬ ਕਹਾਣੀ ਸੀ , ਹਰ ਪਾਸੇ ਦੌਰ ਸ਼ੇਤਾਨੀ ਸੀ 
ਹੱਕ ਸਚ ਦੇ ਕਲਮੇ ਦੀ ਕਿਦਰੇ , ਨਾ ਕਦਰ ਕਿਸੇ ਨੇ ਜਾਣੀ ਸੀ 
ਸਭ ਕੋਜੀਆ ਰਸਮਾ ਭਰਮਾ ਦੀ , "ਰਵਿਦਾਸ" ਨੇ ਰਮਜ ਪਹਿਚਾਨੀ ਸੀ 
ਹਰ ਭਜਨ ਦਿਲਾ ਵਿਚ ਦਰਦ ਭਰੇ , ਕੋਈ "ਮੀਰਾ" ਸੁਰ ਦੀ ਰਾਣੀ ਸੀ 
ਓਹ ਰੇ-ਬਰ ਕਾਮਿਲ ਅਕਮਲ ਸੀ , ਦਿਲ ਅੰਦਰ ਨਾ ਕੋਈ ਵਲ ਛਲ ਸੀ 
ਇੰਜ ਹੋਕਾ ਦੇ ਸਚੇਆਈ ਦਾ , ਸਭ ਕੀਤੇ ਕਾਰਜ ਰਾਸ ਗੁਰੂ



Ravidas Guru Ravidas Guru...
Ravidas Guru Ravidas Guru...

ਰਵਿਦਾਸ ਗੁਰੂ ਰਵਿਦਾਸ ਗੁਰੂ... 
ਰਵਿਦਾਸ ਗੁਰੂ ਰਵਿਦਾਸ ਗੁਰੂ...



gaya mursad kamil ki aakha, oh sawarg bna ke dunia nu
be-daar bna ke dunia nu, ghulzaar bna ke dunia nu
pe-gaam suna ke amla da, gflat ch jga ke dunia nu
ujdi hoi sunji dharti te, khud aap wsa ke dunia nu
na pooja paath o jaana wich, rabb wasda e insaana wich
chohaan khuda nu yaad kro, oh har damm wasda paas guru...

ਗਿਆ ਮੁਰਸਦ ਕਾਮਿਲ ਕੀ ਆਖਾ , ਓਹ ਸਵਰਗ ਬਣਾ ਕੇ ਦੁਨਿਆ ਨੂ 
ਬੇ-ਦਾਰ ਬਣਾ ਕੇ ਦੁਨਿਆ ਨੂ , ਗੁਲਜ਼ਾਰ ਬਣਾ ਕੇ ਦੁਨਿਆ ਨੂ 
ਪੈ-ਗਾਮ ਸੁਣਾ ਕੇ ਅਮਲਾ ਦਾ , ਗਫਲਤ ਚੋ ਜਗਾ ਕੇ ਦੁਨਿਆ ਨੂ 
ਉਜੜੀ ਹੋਈ ਸੁੰਜੀ ਧਰਤੀ ਤੇ, ਖੁਦ ਆਪ ਵਸਾ ਕੇ ਦੁਨਿਆ ਨੂ 
ਨਾ ਪੂਜਾ ਪਾਠ ਅਜਾਨਾ ਵਿਚ , ਰੱਬ ਵਸਦਾ ਏ ਇਨਸਾਨਾ ਵਿਚ 
ਚੋਹਾਨ ਖੁਦਾ ਨੂ ਯਾਦ ਕਰੋ , ਓਹ ਹਰ ਦਮ ਵਸਦਾ ਪਾਸ ਗੁਰੂ 


Ravidas Guru Ravidas Guru...
Ravidas Guru Ravidas Guru...

ਰਵਿਦਾਸ ਗੁਰੂ ਰਵਿਦਾਸ ਗੁਰੂ... 
ਰਵਿਦਾਸ ਗੁਰੂ ਰਵਿਦਾਸ ਗੁਰੂ...


Ravidas Guru Ravidas Guru...
Ravidas Guru Ravidas Guru...

ਰਵਿਦਾਸ ਗੁਰੂ ਰਵਿਦਾਸ ਗੁਰੂ... 
ਰਵਿਦਾਸ ਗੁਰੂ ਰਵਿਦਾਸ ਗੁਰੂ...

Ravidas Guru Ravidas Guru...
Ravidas Guru Ravidas Guru...

ਰਵਿਦਾਸ ਗੁਰੂ ਰਵਿਦਾਸ ਗੁਰੂ... 
ਰਵਿਦਾਸ ਗੁਰੂ ਰਵਿਦਾਸ ਗੁਰੂ...